AUDIOBOOK

Sikh Itihaas

Khushwant Singh
(0)

About

ਇਹ ਪੁਸਤਕ ਸਿੱਖ ਧਰਮ ਦੇ ਆਰੰਭ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੀ ਕਹਾਣੀ ਬਿਆਨ ਕਰਨ ਦਾ ਪਹਿਲਾ ਯਤਨ ਹੈ ਇਹ ਗੁਰਮੁਖੀ ਫਾਰਸੀ ਤੇ ਅੰਗਰੇਜ਼ੀ ਵਿੱਚ ਲਿਖੇ ਭਾਰਤ ਪਾਕਿਸਤਾਨ ਇੰਗਲੈਂਡ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੇ ਪੁਸਤਕਾਲਿਆਂ ਦੇ ਵਿੱਚ ਉਪਲਬਧ ਮੂਲ ਸਰੋਤਾਂ ਦੇ ਅਧਿਅਨ ਉੱਪਰ ਅਧਾਰਿਤ ਹੈ। ਇਹ ਰਚਨਾ ਸਿੱਖ ਫਿਰਕੇ ਦੇ ਗਰੇਟ ਬਰੇਟੇਨ ਯੂਨਾਈਟਡ ਸਟੇਟਸ ਕੈਨੇਡਾ ਚੀਨ ਮਲਾਇਆ ਦੀਆਂ ਰਿਆਸਤਾਂ ਬਰਮਾਂ ਦੱਖਣੀ ਤੇ ਪੂਰਬੀ ਅਫਰੀਕਾ
ਭਾਵ ਸੰਸਾਰ ਦੇ ਵੱਖ-ਵੱਖ ਭਾਗਾਂ ਦੇ ਵਿੱਚ ਫੈਲੇ ਹੋਣ ਤੇ ਬੇਗਾਨੇ ਚੁਗੇਰਦਿਆਂ ਤੇ ਵਾਤਾਵਰਨ ਵਿੱਚ ਵਰਤਮਾਨ ਯੁੱਗ ਵਿੱਚ ਪੇਸ਼ ਆ ਰਹੀਆਂ ਵੰਗਾਰਾਂ ਦਾ ਮੁਕਾਬਲਾ ਕਰਨ ਦੇ ਲਈ ਵੱਖ-ਵੱਖ ਢੰਗਾਂ ਦੇ ਬਿਰਤਾਂਤਾਂ ਦਾ ਵਰਣਨ ਵੀ ਕਰਦੀ ਹੈ। ਸਿੱਖਾਂ ਦੀ ਗਾਥਾ ਪੰਜਾਬੀ ਰਾਸ਼ਟਰਵਾਦ ਦੇ ਉਬਾਰ ਪੂਰਨਤਾ ਤੇ ਪਤਨ ਦੀ ਗਾਥਾ ਹੈ ਇਸ ਦਾ ਆਰੰਭ 15ਵੀਂ ਸਦੀ ਦੇ ਅੰਤ ਵਿੱਚ ਗੁਰੂ ਨਾਨਕ ਵੱਲੋਂ ਸਿੱਖ ਲਹਿਰ ਦੀ ਨੀਹ ਰੱਖਣ ਦੇ ਨਾਲ ਹਿੰਦੂ ਧਰਮ ਤੇ ਇਸਲਾਮ ਦੀ ਸਾਂਝ ਉੱਪਰ ਬਲ ਦੇਣ ਨਾਲ ਤੇ ਪੰਜਾਬ ਵਿੱਚ ਵਿਹਾਰਿਕ ਤੌਰ ਤੇ ਇਹਨਾਂ ਦੋਹਾਂ ਧਰਮਾਂ ਦੀ ਏਕਤਾ ਦੇ ਪ੍ਰਚਾਰ ਨਾਲ ਹੁੰਦਾਸਵੀਂ ਸਦੀ ਦੇ ਆਰੰਭ ਨਾਲ ਹੀ ਇਹ ਲਹਿਰ ਤੀਸਰੇ ਧਰਮ ਦੇ ਰੂਪ ਵਿੱਚ ਸਪਸ਼ਟ ਹੋਂਦ ਦਾ ਰੂਪ ਅਖਤਿਆਰ ਕਰ ਗਈ ਜਿਸ ਵਿੱਚ ਗੁਰੂ ਨਾਨਕ ਦੇ ਸਿੱਖ ਤੇ
ਉਸ ਦੇ ਉੱਤਰਾਧਿਕਾਰੀ ਗੁਰੂ ਸ਼ਾਮਿਲ ਸਨ ਇਸ ਦਾ ਰਹੱਸਵਾਦ ਦੇ ਅਧਿਆਤਮਕ ਵਿੱਦਿਆ ਦਾ ਪ੍ਰਗਟਾਓ ਉਹਨਾਂ ਦੇ ਪਵਿੱਤਰ ਸ਼ਬਦਾਂ ਦੀ ਪੁਸਤਕ ਆਦਿ ਗ੍ਰੰਥ ਦੇ ਵਿੱਚ ਹੈ
ਕਿਤਾਬ ਦੇ ਪਹਿਲੇ ਭਾਗ ਦਾ ਸਾਰ ਤੇ ਵਿਸ਼ਾ ਵਸਤੂ ਹੈ ਤੇ ਵਿਉਂਤ ਕੀਤੀ ਦੂਸਰੀ ਜਿਲਦ ਦਾ ਪਹਿਲਾ ਭਾਗ ਹੈ। ਅਗਲੀ ਜਿਲਦ ਦੇ ਬਾਕੀ ਦੇ ਭਾਗ ਵਿੱਚ ਉਹ ਵੇਰਵਾ ਹੋਵੇਗਾ ਜਿਸ ਵਿੱਚ ਵਰਣਨ ਕੀਤਾ ਜਾਏਗਾ ਕਿ ਕਿਵੇਂ ਰਾਸ਼ਟਰੀ ਲਹਿਰ ਆਪਣਾ ਸਮਾਂ ਵਿਹਾ ਕੇ ਮੁੱਕ ਗਈ ਤੇ ਅੰਤ 184849 ਵਿੱਚ ਅੰਗਰੇਜ਼ਾਂ ਦੇ ਨਾਲ ਯੁੱਧ ਪਿੱਛੋਂ ਢਹਿ ਢੇਰੀ ਹੋ ਗਈ। ਇਸ ਵਿੱਚ ਇਹ ਵੀ ਦੱਸਿਆ ਜਾਏਗਾ ਕਿ ਸਿੱਖਾਂ ਨੇ ਆਪਣੇ ਜਨਮ ਦੇ 200 ਸਾਲਾਂ ਦੇ ਅੰਦਰ ਇਕੱਤਰ ਦ੍ਰਿਸ਼ਟੀਕੋਣ ਫਲਸਫਾ ਜੀਵਨ ਢੰਗ ਉਤਪੰਨ ਕੀਤਾ ਤੇ ਫੈਲਾਇਆ ਜਿਸ ਨਾਲ ਇਹਨਾਂ ਨੇ ਇੱਕ ਕੌਮ ਦਾ ਰੂਪ ਧਾਰਨ ਕਰ ਲਿਆ ਉਹਨਾਂ ਨੂੰ ਆਪਣੀ ਪਹਿਚਾਣ ਦਾ ਅਡਰਾਪਣ ਕਾਇਮ ਰੱਖਣ ਦੇ ਲਈ ਵਿਨਾਸ਼ਕਾਰੀ ਸ਼ਕਤੀਆਂ ਦੇ ਨਾਲ ਲੜਨਾ

Related Subjects

Artists