AUDIOBOOK

About
ਇਸ ਕਿਤਾਬ ਦੇ ਵਿੱਚ ਮਹਾਰਾਣੀ ਜਿੰਦ ਕੌਰ ਤੇ ਉਸ ਦੇ ਇੱਕੋ ਇੱਕ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਅਥਾਹ ਪੀੜਾ ਵਾਲਾ ਹਾਲ ਬਿਆਨ ਕੀਤਾ ਗਿਆ ਹੈ । ਦੁਨੀਆਂ ਭਰ ਵਿੱਚੋਂ ਬਹਾਦਰ ਕੌਮ ਤੇ ਜਗਤ ਪ੍ਰਸਿੱਧ ਬਾਦਸ਼ਾਹ ਦੀ ਪਟਰਾਣੀ ਜਿੰਦ ਕੌਰ ਨੂੰ ਇੱਕ ਰੋਟੀ ਬਦਲੇ ਤਰਲੇ ਲੈਣੇ ਪਏ ਤੇ ਉਮਰ ਦਾ ਚੰਗਾ ਹਿੱਸਾ ਜੇਲ ਦੀਆਂ ਕਾਲ ਕੋਠੜੀਆਂ ਵਿੱਚ ਕੱਟਣਾ ਪਿਆ। ਮਰ ਕੇ ਵੀ ਦੁਸ਼ਮਣਾਂ ਦੇ ਦਿਲੋਂ ਉਸ ਦਾ ਵੈਰ ਨਾ ਗਿਆ । ਉਸ ਦੀ ਲੋਥ ਨੂੰ ਵੀ ਕਈ ਮਹੀਨੇ ਪਰਦੇਸ ਦੇ ਵਿੱਚ ਰੁਲਣਾ ਪਿਆ । ਉਸ ਦੇ ਸਿਵੇ ਦੀ ਰਾਖ ਵੀ ਆਪਣੀ ਜਨਮ ਭੂਮੀ ਨੂੰ ਤਰਸਦੀ ਰਹਿ ਗਈ। #AwaazGhar